ਸ੍ਰੀ ਵਾਹਿਗੁਰੂ ਜੀ ਕਾ ਖ਼ਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫ਼ਤਹਿ॥
       ਇਸ ਗੱਲ ਵਿੱਚ ਪੂਰਨ ਸਚਾਈ ਹੈ ਕਿ ਕਿਸੇ ਵੀ ਦੇਸ਼ ਦੇ ਆਉਣ ਵਾਲੇ ਭਵਿੱਖ ਦੀ ਉਮੀਦ ਵਿਿਦਆਰਥੀ ਹੁੰਦੇ ਹਨ, ਉਹ ਉਸ ਦੇਸ਼ ਦੀ ਰੀੜ ਦੀ ਹੱਡੀ ਹਨ ਅਤੇ ਦੇਸ਼ ਨੂੰ ਉਚਾਈਆਂ ’ਤੇ ਲਿਜਾਉਣ ਦੀ ਜ਼ੰੁਮੇਵਾਰੀ ਉਹਨਾਂ ਦੇ ਹੱਥਾਂ ਵਿੱਚ ਹੈ।ਵਿਿਦਆਰਥੀ ਵਰਗ ਕਿਸੇ ਵੀ ਸਮਾਜ ਅਤੇ ਦੇਸ਼ ਦਾ ਅਮੁੱਲ ਸਰਮਾਇਆ ਹੁੰਦੇ ਹਨ।ਸਮਾਜ ਦੇ ਹਿੱਤਾਂ ਲਈ ਇਹ ਜ਼ਰੂਰੀ ਹੈ ਕਿ ਇਸ ਸਰਮਾਏ ਨੂੰ ਵੱਧਣ-ਫੁੱਲਣ ਦੇ ਭਰਪੂਰ ਮੌਕੇ ਦਿੱਤੇ ਜਾਣ ਅਤੇ ਇਸ ਵਰਗ ਨੂੰ ਸਹੀ ਸੇਧ ਦਿੱਤੀ ਜਾਵੇ। ਉਹਨਾਂ ਨੂੰ ਜ਼ਿੰਦਗੀ ਦੇ ਸਹੀ ਅਰਥ ਸਮਝਾਏ ਜਾਣ ਤਾਂ ਜੋ ਉਹਨਾਂ ਦਾ ਸਰਵਪੱਖੀ ਵਿਕਾਸ ਹੋ ਸਕੇ।
       ਪਰ ਅਜੋਕੇ ਸਮੇਂ ਸਮਾਜ ਵੱਲ ਝਾਤੀ ਮਾਰਦਿਆਂ ਬਹੁਤ ਦੁੱਖ ਮਹਿਸੂਸ ਹੁੰਦਾ ਹੈ ਕਿ ਸਾਡੀ ਨਵੀਂ ਪੁੰਗਰ ਰਹੀ ਪਨੀਰੀ ਜੋ ਦੇਸ਼ ਦਾ ਭਵਿੱਖ ਹਨ, ਉਹਨਾਂ ਦਾ ਧਰਮ ਵਲੋਂ ਝੁਕਾਅ ਦਿਨੋਂ-ਦਿਨ ਘਟਦਾ ਜਾ ਰਿਹਾ ਹੈ।ਉਹ ਆਪਣੇ ਧਰਮ ਤੋਂ ਟੁੱਟ ਕੇ ਰਾਹ ਭਟਕ ਰਹੇ ਹਨ। ਇਸ ਦਾ ਮੁੱਖ ਕਾਰਨ ਧਰਮ ਵੱਲੋਂ ਅਸੋਝੀ ਹੈ। ਜਿਸ ਬੱਚੇ ਨੂੰ ਕਿਸੇ ਨਿਸ਼ਾਨੇ ’ਤੇ ਪੁੱਜਣ ਲਈ ਚੰਗੇਰੇ ਰਾਹ ਜਾਂ ਨੇੜੇ ਦੇ ਰਾਹ ਦਾ ਪਤਾ ਹੋਵੇ, ਉਹ ਕਦੇ ਨਹੀਂ ਭਟਕ ਸਕਦਾ। ਜਿਸ ਰੁੱਖ ਦੀਆਂ ਜੜ੍ਹਾਂ ਪਤਾਲ ਵਿੱਚ ਨਹੀਂ, ਉਸ ਨੂੰ ਤਾਂ ਸਾਧਾਰਨ ਜਿਹਾ ਝੱਖੜ ਵੀ ਡੇਗ ਸੁੱਟਦਾ ਹੈ ਅਤੇ ਬਿਨਾਂ ਪਕੇਰੀ ਡੰੂਘੀ ਨੀਂਹ ਦੇ ਮਕਾਨ ਕਿੱਥੇ ਖੜ੍ਹਾ ਰਹਿ ਸਕਦਾ ਹੈ। ਜਿਸ ਤਰ੍ਹਾਂ ਵਿੱਦਿਆ ਦਾ ਅਸਲ ਲੱਛਣ ਪਰਉਪਕਾਰੀ ਹੈ, ਉੇਸੇ ਤਰ੍ਹਾਂ ਧਰਮ ਵੀ ਇਕ ਆਤਮਕ ਖੁਸ਼ੀ ਹੈ, ਜੀਵਨ ਦਾ ਟਿਕਾਅ, ਪੂਰਨ ਸ਼ਾਂਤੀ ਅਤੇ ਸਦੀਵਤਾ ਹੈ।
      ਸੋ ਇਲਾਕੇ ਅੰਦਰ ਵਿੱਦਿਆ ਦੇ ਪੂਰਨ ਪਸਾਰੇ ਹਿੱਤ ਸ੍ਰੀ ਗੁਰੂ ਹਰਿ ਰਾਇ ਸਾਹਿਬ ਕਾਲਜ ਅਤੇ ਸਕੂਲ ਅਜਿਹੀਆਂ ਸੰਸਥਾਵਾਂ ਹਨ, ਜਿੱਥੇ ਬੱਚੀਆਂ ਨੂੰ ਕਿਤਾਬੀ ਗਿਆਨ ਦੇ ਨਾਲ-ਨਾਲ ਧਾਰਮਿਕ ਸਿੱਖਿਆਂ ਵੀ ਮੁੱਹਈਆਂ ਕਰਵਾਈ ਜਾਂਦੀ ਹੈ। ਇਹਨਾਂ ਨੂੰ ਧਾਰਮਿਕ ਗਤੀਵਿਧੀਆਂ ਨਾਲ ਜੋੜਕੇ ਆਉਣ ਵਾਲੇ ਸਮੇਂ ਦੌਰਾਨ ਸਮਾਜ ਵਿੱਚ ਵਿਚਰਨ ਦੇ ਯੋਗ ਬਣਾਉਣ ਦੇ ਯਤਨ ਕੀਤੇ ਜਾਂਦੇ ਹਨ ਤਾਂ ਜੋ ਇਨ੍ਹਾਂ ਸੰਸਥਾਵਾਂ ਵਿੱਚੋਂ ਪੜ੍ਹ ਕੇ ਜਾਣ ਵਾਲੀਆਂ ਬੱਚੀਆਂ ਸਮਾਜ ਵਿੱਚ ਆਪਣੀ ਵੱਖਰੀ ਪਹਿਚਾਣ ਕਾਇਮ ਕਰਕੇ ਇੱਕ ਮਿਸਾਲ ਬਣ ਸਕਣ ਅਤੇ ਆਪਣੇ ਮਾਪਿਆਂ, ਇਲਾਕਾ ਅਤੇ ਕਾਲਜ ਦਾ ਨਾਂ ਰੌਸ਼ਣ ਕਰ ਸਕਣ।     
      ਇਸ ਸੰਸਥਾਂ ਦੀਆਂ ਬੱਚੀਆਂ ਨੂੰ ਮੈਂ ਇਹੀ ਨੇਕ ਸਲਾਹ ਦੇਣੀ ਚਾਹੁੰਦਾ ਹਾਂ ਕਿ ਪਿਆਰੀ ਬੱਚੀਓ, ਸਫ਼ਲਤਾਂ ਉਹਨਾਂ ਦੇ ਹੀ ਕਦਮ ਚੁੰਮਦੀ ਹੈ ਜੋ ਝਖੜਾਂ ਅਤੇ ਤੁਫਾਨਾਂ ਵਿੱਚ ਵੀ ਸਫ਼ਲਤਾ ਪ੍ਰਾਪਤ ਕਰਨ ਲਈ ਸਦਾ ਉੱਦਮਸ਼ੀਲ ਰਹਿੰਦੇ ਹਨ। ਆਧੁਨਿਕ ਸੰਘਰਸ਼ਵਾਦੀ ਯੁਗ ਵਿੱਚ ਇਲਾਕੇ ਦੀਆਂ ਬੱਚੀਆਂ ਨੂੰ ਸਹੀ ਸੇਧ ਦੇਣ ਲਈ ਇਹ ਸੰਸਥਾਵਾਂ ਕਾਰਜਸ਼ੀਲ਼ ਹਨ। ਇਸ ਸੰਸਥਾ ਦੇ ਸੁਨਹਿਰੀ ਭਵਿੱਖ ਲਈ ਆਸਵੰਦ ਹਾਂ ਕਿ ਹਮੇਸ਼ਾ ਦੀ ਤਰ੍ਹਾਂ ਸਮੂਹ ਇਲਾਕਾ ਨਿਵਾਸੀਆਂ ਅਤੇ ਦੇਸ਼-ਵਿਦੇਸ਼ ਵਿੱਚ ਵਸਦੇ ਪੰਜਾਬੀ ਵੀਰਾਂ ਦਾ ਸਾਥ ਸਾਨੂੰ ਪ੍ਰਾਪਤ ਹੁੰਦਾ ਰਹੇਗਾ।
ਪੂਰਨ ਸਹਿਯੋਗ ਦੇ ਹੁੰਗਾਰੇ ਦੀ ਆਸ ਵਿੱਚ ਤੁਹਾਡਾ ਆਪਣਾ___  

ਸ. ਹਰਜਿੰਦਰ ਸਿੰਘ ਧਾਮੀ(ਐਡਵੋਕੇਟ)
(ਪ੍ਰਧਾਨ ਐਸ.ਜੀ.ਪੀ.ਸੀ.)
ਕਾਲਜਕਾਰਜਕਾਰੀ ਪ੍ਰਧਾਨ