ਸ੍ਰੀ ਵਾਹਿਗੁਰੂ ਜੀ ਕਾ ਖ਼ਾਲਸਾ॥

ਸ੍ਰੀ ਵਾਹਿਗੁਰੂ ਜੀ ਕੀ ਫ਼ਤਿਹ॥ 

ਵਿਿਦਆ ਤਪੁ ਜੋਗੁ ਪ੍ਰਭ ਧਿਆਨ

ਗਿਆਨ ਪ੍ਰਾਪਤੀ ਜੀਵਨ ਦੀਆਂ ਸਮਸਤ ਸ਼ਕਤੀਆਂ ਦੇ ਵਿਕਾਸ ਦੀ ਪ੍ਰਕਿਿਰਆ ਹੈ। ਵਿਿਦਆ ਦੁਆਰਾ ਸੰਚਿਤ ਗਿਆਨ ਹੀ ਇੱਕ ਪੀੜੀ ਤੋਂ ਦੂਜੀ ਪੀੜੀ ਤੱਕ ਸੰਚਾਰ ਕਰਦਾ ਹੈ। ਵਿਿਦਆ ਮਨੁੱਖੀ ਜੀਵਨ ਵਿੱਚ ਰੌਸ਼ਨੀ ਦੇਣ ਵਾਲੀ ਕਿਰਨ ਹੈ, ਇਹ ਅਗਿਆਨਤਾ ਰੂਪੀ ਹਨੇਰੇ ਨੂੰ ਦੂਰ ਕਰ ਦਿੰਦੀ ਹੈ। ਵਿੱਦਿਆ ਕੇਵਲ ਕਿਤਾਬੀ ਗਿਆਨ ਹੀ ਨਹੀਂ ਬਲਕਿ ਇੱਕ ਅਜਿਹਾ ਗਿਆਨ ਹੈ, ਜੋ ਸਹੀ ਮਾਇਨੇ ਵਿੱਚ ਇੱਕ ਮਨੁੱਖ ਨੂੰ ਪੂਰਨ ਮਾਨਵ ਬਣਾਕੇ ਉਸਨੂੰ ਉਸਦੇ ਮੁੱਲਾਂ ਦੀ ਪਹਿਚਾਣ ਕਰਵਾ ਸਕਦਾ ਹੈ। ਇੱਕ ਚੰਗੀ ਵਿੱਦਿਅਕ ਪ੍ਰਣਾਲੀ ਦੁਆਰਾ ਹੀ ਸਮਾਜ ਵਿੱਚ ਪਿਆਰ ਤੇ ਮਾਨਵਤਾ ਦਾ ਸੰਦੇਸ਼ ਫ਼ੈਲਾਇਆ ਜਾ ਸਕਦਾ ਹੈ। ਇਸ ਲਈ ਸਮਾਜ ਦੇ ਵਿਕਾਸ, ਉਸਦੀ ਬਿਹਤਰੀ ਤੇ ਉੱਤਮਤਾ ਲਈ ਵਿੱਦਿਆ ਬਹੁਤ ਜ਼ਰੂਰੀ ਹੈ।

ਇਸੇ ਮਕਸਦ ਤਹਿਤ ਪੇਂਡੂ ਖੇਤਰ ਵਿੱਚ ਲੜਕੀਆਂ ਲਈ ਉੱਚ ਵਿੱਦਿਆ ਦੀ ਲੋੜ ਅਤੇ ਮਨੋਰਥ ਨੂੰ ਮੁੱਖ ਰੱਖਦਿਆ ਹੋਇਆਂ ਸਮੂਹ ਇਲਾਕਾ ਨਿਵਾਸੀਆਂ ਅਤੇ ਦੇਸ਼-ਵਿਦੇਸ਼ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਸ੍ਰੀ ਗੁਰੂ ਹਰਿ ਰਾਇ ਸਾਹਿਬ ਕਾਲਜ ਫ਼ਾਰ ਵਿਮੈੱਨ, ਚੱਬੇਵਾਲ ਦੀ ਸਥਾਪਨਾ 2001-2022 ਵਿੱਚ ਕੀਤੀ ਗਈ। ਵਿਕਾਸ ਦੀਆਂ ਮੰਜ਼ਿਲਾਂ ਤੈਅ ਕਰਦਿਆਂ ਇਸ ਸਾਲ ਸੰਸਥਾਂ ਨੇ ਆਪਣੇ 22 ਸਾਲ ਪੂਰੇ ਕਰਕੇ 23ਵੇਂ ਸਾਲ ਵਿੱਚ ਪ੍ਰਵੇਸ਼ ਕਰ ਲਿਆ ਹੈ।ਜਿੱਥੇ ਇਸ ਕਾਲਜ ਦੀ ਸਫ਼ਲਤਾ ਪਿੱਛੇ ਉਸ ਅਕਾਲ ਪੁਰਖ ਦਾ ਬਹੁਤ ਵੱਡਾ ਆਸ਼ੀਰਵਾਦ ਹੈ, ਉੱਥੇ ਕਾਲਜ ਪ੍ਰਬੰਧਕੀ ਕਮੇਟੀ, ਪ੍ਰਿੰਸੀਪਲ, ਸਮੂਹ ਸਟਾਫ਼, ਇਲਾਕੇ ਅਤੇ ਦੇਸ਼-ਵਿਦੇਸ਼ ਦੀਆਂ ਸੰਗਤਾਂ ਦਾ ਵੀ ਭਰਪੂਰ ਯੋਗਦਾਨ ਅਤੇ ਸਹਿਯੋਗ ਰਿਹਾ ਹੈ। ਆਉਣ ਵਾਲੇ ਸਮਿਆਂ ਵਿੱਚ ਬੱਚੀਆਂ ਨੂੰ ਜੀਵਨ ਵਿੱਚ ਸਹੀ ਸੇਧ ਦੇਣ ਲਈ ਇਹ ਸੰਸਥਾ ਹਮੇਸ਼ਾ ਹੀ ਕਾਰਜਸ਼ੀਲ ਰਹੇਗੀ। ਇਸ ਸੰਸਥਾ ਵਿੱਚ ਦਾਖ਼ਲਾ ਲੈ ਕੇ ਆਉਣ ਵਾਲੀਆਂ ਸਾਰੀਆਂ ਵਿਿਦਆਰਥਣਾਂ ਨੂੰ ਮੈਂ ਤਹਿ ਦਿਲੋਂ ਜੀ ਆਇਆਂ ਆਖਦਾ ਹਾਂ ਤੇ ਉਸ ਵਾਹਿਗੁਰੂ ਅੱਗੇ ਅਰਦਾਸ ਕਰਦਾਂ ਹਾਂ ਕਿ ਇਹ ਬੱਚੀਆਂ ਜ਼ਿੰਦਗੀ ਦੇ ਹਰ ਖੇਤਰ ਵਿੱਚ ਉੱਚੀਆਂ ਬੁਲੰਦੀਆਂ ਨੂੰ ਛੋਹਣ ਤੇ ਸੰਸਥਾ ਦਾ ਨਾਮ ਰੋਸ਼ਨ ਕਰਨ।

ਅੰਤ ਵਿੱਚ ਮੈਂ ਇਲਾਕਾ ਅਤੇ ਦੇਸ਼-ਵਿਦੇਸ਼ ਦੀਆਂ ਸਮੂਹ ਸੰਗਤਾਂ ਦਾ ਆਪਣੇ ਵਲੋਂ ਤੇ ਸ੍ਰੀ ਗੁਰੂ ਹਰਿ ਰਾਇ ਸਾਹਿਬ ਕਾਲਜ ਪ੍ਰਬੰਧਕੀ ਕਮੇਟੀ ਵਲੋਂ ਹਾਰਦਿਕ ਧੰਨਵਾਦ ਕਰਦਾ ਹਾਂ ਅਤੇ ਅਰਦਾਸ ਕਰਦਾ ਹਾਂ ਕਿ ਸਤਿਗੁਰੂ ਜੀ ਸਮੂਹ ਸੰਗਤਾਂ ਨੂੰ ਚੜ੍ਹਦੀ ਕਲਾ ਵਿੱਚ ਰੱਖਣ ਜੀ।

 

ਜੱਥੇਦਾਰ ਸੰਤ ਬਾਬਾ ਨਿਹਾਲ ਸਿੰਘ ਜੀ, ਹਰੀਆਂ ਬੇਲਾਂ

ਪ੍ਰਧਾਨ ਅਤੇ ਸਰਪ੍ਰਸਤ