ਸ੍ਰੀ ਵਾਹਿਗੁਰੂ ਜੀ ਕਾ ਖ਼ਾਲਸਾ ॥                   
                       ਸ੍ਰੀ ਵਾਹਿਗੁਰੂ ਜੀ ਕੀ ਫ਼ਤਹਿ॥
        ਔਰਤ ਨੂੰ ਅਸੀਂ ਸੰਸਾਰ ਦੀ ਜਣਨੀ ਕਹਿੰਦੇ ਹਾਂ ਤੇ ਕੁਦਰਤ  ਦੀ ਲਾ-ਮਿਸਾਲ ਸਿਰਜਣਾ__ ਜੋ ਸ੍ਰਿਸ਼ਟੀ ਦੀ ਹੋਂਦ ਨੂੰ ਕਾਇਮ ਰੱਖਣ ਲਈ ੳਨੀ ਹੀ ਮਹੱਤਵਪੂਰਨ ਹੈ, ਜਿਹਨਾਂ ਕਿ ਮਰਦ ।ਅੱਜ ਦੀ ਔਰਤ ਨੇ ਆਪਣੀ ਹਿੰਮਤ ਨਾਲ ਵੱਖ-ਵੱਖ ਖੇਤਰਾਂ ਵਿੱਚ ਮੱਲਾਂ ਮਾਰ ਕੇ ਹਰ ਖੇਤਰ ਵਿੱਚ ਆਪਣੀ ਸ਼ਕਤੀ ਦੇ ਜ਼ੋਹਰ ਦਿਖਾਏ ਹਨ, ਉਸ ਨੇ ਘਰ ਦੀ ਚਾਰ ਦੀਵਾਰੀ ਨੂੰ ਟੱਪ ਕੇ ਅੰਤਰਿਕਸ਼ ਨੂੰ ਛੂਹਣ ਦਾ ਉਤਸ਼ਾਹ ਵੀ ਦਿਖਾਇਆ ਹੈ।ਪਰ ਫਿਰ ਵੀ ਉਸਦੇ ਆਤਮ ਸਨਮਾਨ ਲਈ ੳੇੁਸ ਵਿੱਚ ਸਵੈਮਾਣ ਦਾ ਹੋਣਾ ਲਾਜ਼ਮੀ ਹੈ ਅਤੇ ਸਵੈਮਾਨ ਪੈਦਾ ਕਰਨ ਲਈ ਉਸਨੂੰ ਵਧੇਰੇ ਸਿੱਖਿਅਤ ਹੋਣ ਦੀ ਲੋੜ ਹੈ।ਇਸੇ ਮੰਤਵ ਦੀ ਪੂਰਤੀ ਹਿੱਤ ਕੰਢੀ ਇਲਾਕੇ ਨੂੰ ਸਮਰਪਿਤ “ਸ਼੍ਰੀ ਗੁਰੂ ਹਰਿ ਰਾਇ ਸਾਹਿਬ ਕਾਲਜ ਅਤੇ ਸਕੂਲ  ਚੱਬੇਵਾਲ ਵਿੱਦਿਆ ਦੇ ਖੇਤਰ ਵਿੱਚ ਨਵੀਆਂ ਪੁਲਾਂਘਾਂ ਸਰ ਕਰਨ ਵਾਲੀਆਂ ਅਜਿਹੀਆਂ ਸੰਸਥਾਵਾਂ ਹਨ, ਜੋ ਪਿਛਲੇ 22 ਸਾਲਾਂ ਤੋਂ ਇੱਕ ਲੰਬਾ ਸਫ਼ਰ ਤਹਿ ਕਰਦਿਆਂ ਇਸ ਇਲਾਕੇ ਦੀਆਂ ਬੱਚੀਆਂ ਦੇ ਸਰਵਪੱਖੀ ਵਿਕਾਸ ਲਈ ਹਰ ਸੰਭਵ ਯਤਨ ਕਰ ਰਹੀਆਂ ਹਨ। ਜਿੱਥੇ ਇਹਨਾਂ ਸੰਸਥਾਵਾਂ ਵਲੋਂ ਬੱਚੀਆਂ ਦੀਆਂ ਭਾਵਨਾਵਾਂ ਅਤੇ ਸੋਚਾਂ ਨੂੰ ਉਡਾਰੀ ਦੇਣ ਵਿੱਚ ਅਹਿਮ ਭੂਮਿਕਾ ਨਿਭਾਈ ਜਾ ਰਹੀ ਹੈ, ਉਥੇ ਨਾਲ ਹੀ ਉਹਨਾਂ ਵਿੱਚ ਕਿਤਾਬੀ ਗਿਆਨ ਤੋਂ ਇਲਾਵਾ ਧਾਰਮਿਕ, ਸੱਭਿਆਚਾਰਕ ਤੇ ਸਿਰਜਣਾਤਮਕ ਰੁਚੀਆਂ ਨੂੰ ਵਿਗਸਣ ਦੇ ਭਰਪੂਰ ਮੌਕੇ ਵੀ ਪ੍ਰਦਾਨ ਕੀਤੇ ਜਾਂਦੇ ਹਨ।
     ਮੰਜ਼ਲ ਪ੍ਰਾਪਤੀ ਦੇ ਇਸ ਖੂਬਸੂਰਤ ਅਤੇ ਵਿਕਾਸਮਈ ਰਾਹ ’ਤੇ ਤੁਰਦਿਆਂ ਇਲਾਕੇ ਦੀਆਂ ਬੱਚੀਆਂ ਦੀ ਪ੍ਰਤਿਭਾ ਨੂੰ ਨਿਖ਼ਾਰਨ ਦੇ ਹਰ ਸੰਭਵ ਯਤਨ ਜਾਰੀ ਹਨ ਤਾਂ ਜੋਂ ਇਹਨਾਂ ਬੱਚੀਆਂ ਨੂੰ ਹਰ ਖੇਤਰ ਵੱਲ ਪ੍ਰੇਰਿਤ ਕਰਕੇ ਆਉਣ ਵਾਲੇ ਸਮੇਂ ਵਿੱਚ ਇਲਾਕੇ, ਸਮਾਜ ਅਤੇ ਦੇਸ਼ ਦੇ ਨਿਰਮਾਣ ਦੀ ਦਿਸ਼ਾ ਵੱਲ ਕਾਰਜ਼ਸ਼ੀਲ ਕਰ ਸਕੀਏ, ਜਿਸ ਨਾਲ ਉਹ ਆਪਣੇ ਵਿਅਕਤੀਤੱਵ ਦਾ ਵਿਕਾਸ ਕਰਕੇ ਇਕ ਵਧੀਆ ਸਮਾਜ ਅਤੇ ਰਾਸ਼ਟਰ ਦਾ ਨਿਰਮਾਣ ਕਰਨ ਦੇ ਸਮਰਥ ਹੋ ਸਕਣ।ਬੇਸ਼ਕ ਕੋਈ ਵੀ ਵਿਅਕਤੀ ਜਾਂ ਸੰਸਥਾ ਸਮਾਜ ਵਿੱਚ ਸੁਧਾਰ ਲਿਆਉਣ ਲਈ ਇਕਲਿਆਂ ਭਾਵੇਂ ਕੁਝ ਨਹੀਂ ਕਰ ਸਕਦੀ ਪਰ ਫਿਰ ਵੀ ਇਹ ਸੰਸਥਾਵਾਂ ਆਪਣੀਆਂ ਪਿਆਰੀਆਂ ਬੱਚੀਆਂ ਨੂੰ ਆਪਣੇ ਸੱਭਿਆਚਾਰ, ਵਿਰਸਾ, ਧਰਮ, ਭਾਸ਼ਾ ਅਤੇ ਕਦਰਾਂ-ਕੀਮਤਾਂ ਨਾਲ ਜੋੜਨ ਲਈ ਯਤਨਸ਼ੀਲ ਹਨ; ਕਿਉਂਕਿ ਇਹਨਾਂ ਸੰਸਥਾਵਾਂ ਦੀਆਂ ਜੜ੍ਹਾਂ ਵਿੱਚ ਨੇਕ ਦਿਲ ਲੋਕਾਂ ਦੀ ਨੇਕ ਕਮਾਈ ਹੈ। ਇਸ ਨੇਕੀ ਦੇ ਕੰਮਾਂ ਸਦਕੇ ਹੀ ਇਹ ਸੰਸਥਾਵਾਂ ਲਗਾਤਾਰ ਤਰੱਕੀ ਕਰ ਰਹੀਆਂ ਹਨ।ਅਸੀਂ ਕੋਸ਼ਿਸ਼ ਕਰਦੇ ਹਾਂ ਅਤੇ ਕਰਦੇ ਵੀ ਰਹਾਂਗੇ ਕਿ ਸਾਡੀਆਂ ਬੱਚੀਆਂ ਸਮਾਜ ਦੇ ਮਾੜੇ ਪ੍ਰਭਾਵਾਂ ਤੋਂ ਬੱਚੀਆ ਰਹਿਣ ਅਤੇ ਆਪਣੇ ਆਤਮ-ਸਨਮਾਨ ਦੀ ਰੱਖਿਆ ਕਰ ਸਕਣ।
     ਸਾਡਾ ਹਮੇਸ਼ਾ ਇਹੀ ਯਤਨ ਰਿਹਾ ਹੈ ਕਿ ਇਹਨਾਂ ਸੰਸਥਾਵਾਂ ਵਿੱਚ ਆਉਣ ਵਾਲੀਆਂ ਬੱਚੀਆਂ ਨਿਯਮਾਂ ਦਾ ਪਾਲਣ ਕਰਨ, ਅਧਿਆਪਕਾਂ ਦਾ ਸਤਿਕਾਰ ਕਰਨ, ਅਨੁਸ਼ਾਸਨ ਵਿੱਚ ਰਹਿਣ ਤੇ ਮਿਆਰੀ ਵਿੱਦਿਆਂ ਦੇ ਨਾਲ-ਨਾਲ ਸਰਵਪੱਖੀ ਵਿਕਾਸ ਲਈ ਖੇਡਾਂ, ਐਨ.ਐਸ.ਐਸ., ਯੁਵਕ ਭਲਾਈ ਸੇਵਾਵਾਂ ਤੇ ਸੱਭਿਆਚਾਰਕ ਸਰਗਰਮੀਆਂ ਦਾ ਹਿੱਸਾ ਬਣਨ । ਕਾਲਜ ਵਿੱਚ ਬੀ.ਏ., ਬੀ.ਕਾਮ, ਬੀ.ਸੀ.ਏ, ਬੀ.ਐਸ.ਸੀ.(ਮੈਡੀਕਲ/ਨਾਨ-ਮੈਡੀਕਲ), ਬੀ.ਐਸ.ਸੀ.(ਫੈਸ਼ਨ ਡਿਜ਼ਾਇਨਿੰਗ), ਪੀ.ਜੀ.ਡੀ.ਸੀ.ਏ., ਐਮ.ਕਾਮ, ਪੀ.ਜੀ ਡਿਪਲੋਮਾਂ ਇਨ ਫੈਸ਼ਨ ਡਿਜ਼ਾਇਨਿੰਗ, ਕੰਟਿਗ ਅਂੈਡ ਟੇਲਰਿੰਗ, ਕੰਪਿਊਟਰ, ਟੈਲੀ, ਇੰਗਲਿਸ਼ ਸਪੀਕਿੰਗ ਆਦਿ ਦੇ ਕੋਰਸ ਬੜੀ ਸਫਲਤਾਂ ਪੂਰਵਕ ਚਲਾਏ ਜਾ ਰਹੇ ਹਨ ਅਤੇ ਸਕੂਲ ਵਿੱਚ 6ਵੀਂ ਤੋਂ 10 ਵੀਂ ਅਤੇ 10+1 ਅਤੇ 10+2 ਆਰਟਸ, ਕਾਮਰਸ ਅਤੇ ਸਾਇੰਸ ਦੀ ਪੜ੍ਹਾਈ ਕਰਵਾਈ ਜਾ ਰਹੀ ਹੈ। ਕਾਲਜ ਦੀ ਤਿੰਨ ਮੰਜ਼ਲਾਂ ਇਮਾਰਤ ਜਿਸ ਵਿੱਚ ਖੁੱਲੇ ਹਵਾਦਾਰ ਕਲਾਸ ਰੂਮ, ਕੰਪਿਊਟਰ ਲ਼ੈਬਸ, ਫਾਇਨ ਆਰਟਸ ਲੈਬ, ਵਿਸ਼ਾਲ ਲਾਇਬਰੇਰੀ, ਖੇਡ ਦੇ ਮੈਦਾਨ, ਹਾਸਟਲ, ਸਟੇਡੀਅਮ, ਸਮਾਰਟ ਰੂਮ, ਪ੍ਰੋਜੈਕਟਰ ਰੂਮ ਆਦਿ ਸ਼ਾਮਲ ਹਨ।ਕਾਲਜ ਵਿੱਚ ਖਿਡਾਰਨਾਂ, ਪੱਛੜੀਆਂ ਸ਼੍ਰੇਣੀਆਂ ਤੇ ਗਰੀਬ ਵਰਗ ਦੀਆਂ ਹੋਣਹਾਰ ਵਿਿਦਆਰਥਣਾਂ ਲਈ ਪੜ੍ਹਾਈ ਦਾ ਖ਼ਾਸ ਪ੍ਰਬੰਧ ਹੈ, ਉਹਨਾਂ ਨੂੰ ਫ਼ੀਸਾਂ ਵਿੱਚ ਰਿਆਇਤਾਂ ਅਤੇ ਵੱਖ-ਵੱਖ ਸਕਾਲਰਸ਼ਿਪ ਦੇਣ ਦੇ ਨਾਲ-ਨਾਲ ਘੱਟ ਰੇਟ ’ਤੇ ਬਸ ਸਰਵਿਸ ਵੀ ਮੁਹਈਆਂ ਕਰਵਾਈ ਜਾਂਦੀ ਹੈ।
ਕਾਲਜ ਦੇ ਸਰਪ੍ਰਸਤ ਅਤੇ ਪ੍ਰਧਾਨ ਪੰਥ ਰਤਨ ਜਿੰਦਾ ਸ਼ਹੀਦ ਸਿੰਘ ਸਾਹਿਬ ਜੱਥੇਦਾਰ ਸੰਤ ਬਾਬਾ ਨਿਹਾਲ ਸਿੰਘ ਜੀ ਮੁਖੀ ਮਿਸਲ ਸ਼ਹੀਦਾਂ ਤਰਨਾ ਦਲ(ਹਰੀਆਂ ਬੇਲਾ) ਦੀਆਂ ਭਰਪੂਰ ਕੋਸ਼ਿਸ਼ਾਂ, ਪ੍ਰਬੰਧਕੀ ਕਮੇਟੀ ਤੇ ਸਮੂਹ ਸਟਾਫ਼ ਦੇ ਉੱਦਮ ਅਤੇ ਮਿਹਨਤ ਸਦਕਾ ਇਹ ਕਾਲਜ ਉੱਚੀਆਂ ਮੰਜ਼ਲਾਂ ਤੱਕ ਪਹੁੰਚਣ ਲਈ ਸਦਾ ਯਤਨਸ਼ੀਲ ਰਹੇਗਾ।
ਮੈਂ ਬੱਚੀਆਂ ਦੇ ਕਾਮਯਾਬੀ ਭਰੇ ਉਜਵੱਲ ਭਵਿੱਖ ਦੀ ਕਾਮਨਾ ਕਰਦੀ ਹਾਂ।

ਡਾ. ਮਨਜੀਤ ਕੌਰ
ਪ੍ਰਿੰਸੀਪਲ